ਬਾਂਝਪਨ ਨੂੰ ਇਕ ਸ਼ਰਾਪ ਕਿਊ ਸਮਝਿਆ ਜਾਂਦਾ ਹੈ ?

ਬਾਂਝਪਨ ਨੂੰ ਇਕ ਸ਼ਰਾਪ ਕਿਊ ਸਮਝਿਆ ਜਾਂਦਾ ਹੈ ?

Enquiry Form
ਅਸੀਂ ਹਮੇਸ਼ਾਂ ਤੋਂ ਆਪਣੇ ਇਰਦ ਗਿਰਦ ਸੁਣਦੇ ਰਹਿਣੇ ਹਾਂ ਕਿ ਉਹ ਬਾਂਝਪਨ ਦੇ ਸ਼ਰਾਪ ਨਾਲ ਪੀੜਿਤ ਹੈ। ਜਦੋ ਇਕ ਜੋੜਾ ਨੈਚੁਰਲ ਤਰੀਕੇ ਨਾਲ ਬਚਾ ਪੈਦਾ ਨਹੀਂ ਕਰ ਪੈਂਦਾ ਤਾਂ ਇਸ ਸਮਸਿਆ ਨੂੰ ਬਾਂਝਪਨ ਦੀ ਸਮਸਿਆ ਕਿਹਾ ਜਾਂਦਾ ਹੈ. ਇਸਦੇ ਕਈ ਕਰਨ ਹੋ ਸਕਦੇ ਹਨ. ਬਾਂਝਪਨ ਦਾ ਕਰਨ ਇਸਤਰੀ ਵੀ ਹੋ ਸਕਦੀ ਹੈ ਤੇ ਮਰਦ ਵੀ . ਕੁਛ ਅਜਿਹੇ ਕੇਸ ਹਨ ਜਿਨ੍ਹਾਂ ਵਿੱਚ ਬਾਂਝਪਨ ਦੇ ਕਾਰਨਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ. ਇਸ ਨੂੰ ਅਣਜਾਣ ਬਾਂਝਪਨ ਵਜੋਂ ਜਾਣਿਆ ਜਾਂਦਾ ਹੈ. ਕਿਸੇ ਵੀ ਤਰੀਕੇ ਦੀ ਬਾਂਝਪਨ ਦੀ ਸਮਸਿਆ ਨੂੰ ਆਈ ਵੀ ਐੱਫ ਰਾਹੀਂ ਠੀਕ ਕੀਤਾ ਜਾ ਸਕਦਾ ਹੈ. ਬਾਂਝਪਨ ਦੇ ਇਲਾਜ ਲਈ ਬਾਂਝ ਜੋੜੇ ਨੂੰ ਆਈ ਵੀ ਐੱਫ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ.

ਇਸ ਲੇਖ ਵਿਚ ਅੱਸੀ ਬਾਂਝ ਜੋੜਿਆ ਦੇ ਨਿੱਜੀ ਸਦਮੇ ਉਪਰ ਇੱਕ ਨਜਰ ਪਾਵਾਂਗੇ. ਇਹ ਇੱਕ ਇਹੋ ਜਿਹੀ ਸਮਸਿਆ ਹੈ ਜਿਸਨੂੰ ਸਮਾਜ ਬੜੀ ਟੇਡੀ ਨਜਾਰਾ ਨਾਲ ਦੇਖਦਾ ਹੈ. ਕੋਈ ਵੀ ਓਹਨਾ ਦੀ ਸਮਸਿਆ ਨੂੰ ਸਮਝਣਾ ਨਹੀਂ ਚਾਹੰਦਾ . ਉਹ ਪਹਿਲਾਂ ਹੀ ਬਹੁਤ ਸਾਰੀਆਂ ਨਿਰਾਸ਼ਾਵਾਂ ਨਾਲ ਨਜਿੱਠ ਰਹੇ ਹੁੰਦੇ ਹਨ, ਲੋਕਾਂ ਦਾ ਰਵੱਈਆ ਸਿਰਫ ਮੁਸੀਬਤ ਨੂੰ ਵਧਾਉਂਦਾ ਹੈ।

  • ਸਮਾਜ ਦ੍ਵਾਰਾ ਅਸਾਧਾਰਨ ਸਮਝਿਆ ਜਾਣਾ

ਬਾਂਝਪਨ ਨੂੰ ਸਮਾਜ ਅਸਾਧਾਰਨ ਸਮਝਦਾ ਹੈ . ਬਾਂਝਪਨ ਵੀ ਇੱਕ ਡਾਕਟਰੀ ਸਥਿਤੀ ਵਾਂਗ ਹੈ ਪਰ ਇਹ ਵੱਖਰੇ ਅੰਦਾਜ ਦੇ ਨਾਲ ਦੇਖਿਆ ਜਾਂਦਾ ਹੈ।

  • ਇੱਕ ਵਰਜਿਤ ਵਿਸ਼ਾ

ਸ਼ਰੀਰ ਦੇ ਓਹਨਾ ਅੰਗ ਬਾਰੇ ਗੱਲ ਕਰਨਾ ਜਿਹਨਾਂ ਦੇ ਰਹੀ ਬਚਾ ਪੈਦਾ ਹੁੰਦਾ ਹੈ ਜਾਂ ਜਿਸ ਪ੍ਰਕ੍ਰਿਆ ਨਾਲ ਬੱਚਾ ਹੁੰਦਾ ਹੈ ਉਸਨੂੰ ਸ਼ਰਮਿੰਦਗੀ ਸਮਝਿਆ ਜਾਂਦਾ ਹੈ . ਪਰ ਬਾਂਝਪਨ ਬਾਰੇ ਗੱਲ ਓਹਨਾ ਚੀਜ਼ਾਂ ਨੂੰ ਵਿਚ ਲਿਆਏ ਬਿਨਾ ਵੀ ਕੀਤੀ ਜਾ ਸਕਦੀ ਹੈ .

  • ਅਗਿਆਨਤਾ

ਲੋਕਾਂ ਨੂੰ ਬਾਂਝਪਨ ਬਾਰੇ ਸਿੱਖਿਆ ਦੀ ਘਾਟ ਹੈ . ਸਿੱਖਿਆ ਅਤੇ ਜਾਣਕਾਰੀ ਦੀ ਘਾਟ ਹੈ।

ਖੈਰ, ਜ਼ਿਆਦਾਤਰ ਸੈਕਸ ਸਿੱਖਿਆ ਵਿਚ ਵੈਸੇ ਵੀ ਸੁਰੱਖਿਅਤ ਸੈਕਸ ਕਰਨ ਅਤੇ ਗਰਭਵਤੀ ਹੋਣ ਤੋਂ ਪਰਹੇਜ਼ ਕਰਨ ਬਾਰੇ ਹੀ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਬਾਂਝਪਨ ਬਾਰੇ ਜਾਗਰੂਕ ਕਰਨ ਬਾਰੇ ਕਦੇ ਨਹੀਂ ਸੋਚਿਆ।

  • ਸ਼ਰਮ ਨਾਲ ਇਹਨੂੰ ਜੋੜਿਆ ਜਾਣਾ

ਬਾਂਝ ਨਾਲ ਜੂਝ ਰਹੇ ਲੋਕ ਨੂੰ ਇੱਦਾ ਕਿਹਾ ਜਾਂਦਾ ਹੈ ਕਿ ਬਚਾ ਪੈਦਾ ਕਰਨਾ ਤਾਂ ਬਹੁਤ ਹੀ ਸੋਖੀ ਚੀਜ਼ ਹੈ ਜਿਸ ਨਾਲ ਓਹਨਾ ਨੂੰ ਸ਼ਰਮ ਨਾਲ ਜੂਝਣਾ ਪੈਂਦਾ ਹੈ. ਓਹਨਾ ਦੇ ਦੋਸਤ ਅਤੇ ਰਿਸ਼ਤੇਦਾਰ ਜਣਨ ਦੀਆਂ ਸਿਫਾਰਸ਼ਾਂ, ਸੁਝਾਅ ਦਿੰਦੇ ਹਨ। ਬਾਂਝਪਨ ਜੋੜੀਆਂ ਲਈ ਇਹ ਬਿਲਕੁਲ ਅਸਾਨ ਨਹੀਂ ਹੈ। ਇਹ ਸਭ ਉਨ੍ਹਾਂ ਨੂੰ ਸ਼ਰਮਿੰਦਾ ਮਹਿਸੂਸ ਕਰਵਾਂਦਾ ਹੈ .

ਹਲ

ਸਥਿਤੀ ਨੂੰ ਸੁਧਾਰਨ ਲਈ ਅਸੀਂ ਕੀ ਕਰ ਸਕਦੇ ਹਾਂ –

  1. ਬਾਂਝਪਨ ਬਾਰੇ ਸਾਨੂੰ ਅਤੇ ਸਰਕਾਰ ਨੂੰ ਸਮਾਜ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
  2. ਬਾਂਝਪਨ ਦੇ ਟੈਸਟ ਨੂੰ ਜਿਆਦਾ ਆਮ ਅਤੇ ਕਿਫਾਇਤੀ ਬਣਾਓ।

ਜਣਨ-ਸ਼ਕਤੀ ਦੇ ਇਲਾਜ ਬੀਮੇ ਦੁਆਰਾ ਕਵਰ ਨਹੀਂ ਕੀਤੇ ਜਾਂਦੇ। ਇੱਥੋਂ ਤੱਕ ਕਿ ਬਾਂਝਪਨ ਲਈ ਡਾਇਗਨੌਸਟਿਕ ਟੈਸਟ ਵੀ ਬੀਮੇ ਦੇ ਵਿਚ ਸ਼ਾਮਲ ਨਹੀਂ ਹੁੰਦੇ . ਇਹ ਬਿਹਤਰ ਹੋਵੇਗਾ ਜੇ ਤਖਸਿਸ਼ ਟੈਸਟਾਂ ਨੂੰ ਬੀਮੇ ਪ੍ਰੋਗਰਾਮਾਂ ਵਿਚ ਸ਼ਾਮਲ ਕੀਤਾ ਜਾਵੇ ਅਤੇ ਨਿਯਮਤ ਤੌਰ ‘ਤੇ ਇਕ ਨਿਯਮਤ ਉਮਰ ਦੇ ਬਾਅਦ ਹੋਰ ਟੈਸਟ ਕੀਤੇ ਜਾਂਦੇ ਹਨ।

About The Author

admin
Call Now Button
WhatsApp chat

Get An Expert Call Drop Your Number